Saturday, February 20, 2010

By Waris, On Waris

ਮੇਰੀ ਬੋਲੀ ਦੇ ਵਾਰਿਸਾ ਸੱਚ ਮੰਨੀਂ, ਮੰਨਾਂ ਮੈਂ ਪੰਜਾਬੀ ਦਾ ਪੀਰ ਤੈਨੂੰ
ਦਿੱਤੀ ਜਿੰਦੜੀ ਤੂੰ ਹੀਰ ਸਲੇਟੜੀ ਨੂੰ, ਦੇ ਗਈ ਸਦਾ ਦੀ ਜਿੰਦੜੀ ਹੀਰ ਤੈਨੂੰ.

(Vidhaata Singh Teer on Waris Shah)

ਚਿੜੀ ਚੂਹਕਦੀ ਨਾਲ ਜਾਂ ਤੁਰੇ ਪਾਂਧੀ
ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ
(Warish Shah describing a rural morning)

ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ,
ਗਏ ਵਕ਼ਤ ਨੂੰ ਕਿਸੇ ਨਾ ਮੋੜਿਆ ਈ

ਇਹ ਇਸ਼ਕ਼ ਦੇ ਰੋਗ ਦੀ ਗੱਲ ਏਹਾ
ਸਿਰ ਜਾਏ ਤੇ ਇਹ ਨਾ ਜਾਏ ਮੀਆਂ

ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ
ਤੇ ਭਾਈਆਂ ਬਾਝ ਬਹਾਰ ਨਾਹੀਂ
ਭਾਈ ਢਾਹੁੰਦੇ, ਭਾਈ ਉਸਾਰਦੇ ਨੇ,
ਭਾਈਆਂ ਬਾਝੋਂ ਬੇਲੀ ਯਾਰ ਨਾਹੀਂ

ਵਹਿਣ ਪਏ ਦਰਿਆ ਨਾ ਮੁੜਦੇ ਨੇ
ਲਾਏ ਰਹੇ ਜ਼ੋਰਾਂ ਜ਼ੋਰਦਾਰੀਆਂ ਵੇ
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ
ਇਹ ਨਹੀਂ ਸੁਖਾਲੀਆਂ ਯਾਰੀਆਂ ਵੇ

ਵਾਰਿਸ ਅਹਿਮਖਾਂ ਨੂੰ ਬਿਨਾਂ ਫਾਟ ਖਾਧੇ
ਨਹੀਂ ਆਂਵਦਾ ਇਸ਼ਕ ਦਾ ਸਵਾਦ ਮੀਆਂ
(ਅਹਿਮਖ= ਮੂਰਖ)

ਨਾਓਂ ਫਕਰ ਦਾ ਬਹੁਤ ਅਸਾਨ ਲੈਣਾ
ਖਰਾ ਕਠਨ ਹੈ ਜੋਗ ਕਮਾਵਣਾਓਂ

No comments: