Saturday, February 20, 2010

Baba Bulley Shah

ਇਸ਼ਕ ਅੱਲ੍ਹਾ ਦੀ ਜਾਤ, ਲੋਕਾਂ ਦਾ ਮੇਹਣਾ

ਬੁਲ੍ਹਿਆ ਤੈਨੂੰ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ

ਬੁਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ
ਹੇਠ ਬਾਲ ਹੱਡਾਂ ਦੀ ਅੱਗ
ਚੋਰੀ ਕਰ ਤੇ ਭੰਨ ਘਰ ਰੱਬ ਦਾ,
ਇਸ ਠੱਗਾਂ ੜੇ ਠੱਗ ਨੂੰ ਠੱਗ.


ਮੂੰਹ ਆਈ ਬਾਤ ਨਾ ਰਹਿੰਦੀ ਏ,
ਝੂਠ ਆਖਾਂ ਤੇ ਕੁਝ ਬੱਚਦਾ ਏ
ਸੱਚ ਆਖਿਆਂ ਭਾਂਬੜ ਮੱਚਦਾ ਏ


ਬੁਲ੍ਹੇ ਸ਼ਾਹ ਚੱਲ ਉੱਥੇ ਚੱਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ
ਨਾ ਕੋਈ ਸਾਡੀ ਕਦਰ ਪਛਾਣੇ, ਨਾ ਕੋਈ ਸਾਨੂੰ ਮੰਨੇ

ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ
ਰਾਂਝਾ ਮੈਂ ਵਿਚ ਮੈਂ ਰਾਂਝੇ ਵਿਚ ਹੋਰ ਖਿਆਲ ਨਾ ਕੋਈ
ਮੈਂ ਨਹੀ ਓਹ ਆਪੇ ਹੈਂ, ਆਪਣੀ ਆਪ ਕਰੇ ਦਿਲਜੋਈ
ਹੱਥ ਖੂੰਡੀ ਮੇਰੇ ਅੱਗੇ ਮੰਗੂ, ਮੋਢੇ ਭੂਰਾ ਲੋਈ
ਬੁਲ੍ਹਾ ਹੀਰ ਸਲੇਟੀ ਦੇਖੋ, ਕਿੱਥੇ ਜਾ ਖਲੋਈ
(ਦਿਲਜੋਈ= ਦਿਲਾਸਾ, ਮੰਗੂ= ਮੱਝਾਂ ਦਾ ਵੱਗ)

ਮਸਜਿਦ ਢਾਹ ਦੇ, ਮੰਦਰ ਢਾਹ ਦੇ
ਢਾਹ ਦੇ ਜੋ ਕੁਝ ਢਹਿੰਦਾ
ਇੱਕ ਕਿਸੇ ਦਾ ਦਿਲ ਨਾ ਢਾਹਵੀਂ
ਰੱਬ ਦਿਲਾਂ ਵਿੱਚ ਰਹਿੰਦਾ

No comments: