Thursday, February 18, 2010

ਮੇਰੀ ਮਿੱਠੀ ਬੋਲੀ ਪੰਜਾਬੀ

ਪੁੱਛੀ ਸ਼ਰਫ ਨਾ ਜਿੰਨ੍ਹਾਂ ਨੇ ਬਾਤ ਮੇਰੀ
ਵੇ ਮੈਂ ਬੋਲੀ ਹਾਂ ਓਹਨਾਂ ਪੰਜਾਬੀਆਂ ਦੀ

ਇਹ ਤਾਂ ਕਮਾਲ ਹੀ ਹੋ ਗਿਆ! ਮੈਂ Google Labs ਦੇ icon ਤੇ ਕਲਿਕ ਕੀਤਾ ਤਾਂ ਇਕਦਮ ਇਸ ਸੋਫਟਵੇਅਰ ਬਾਰੇ ਪਤਾ ਲੱਗਾ ਜਿਹੜਾ ਰੋਮਨ ਅਖਰਾਂ 'ਚ ਲਿਖੇ ਸ਼ਬਦ ਆਪਣੇ ਆਪ ਗੁਰਮੁਖੀ 'ਚ ਲਿਖ ਦਿੰਦਾ ਹੈ.

ਛੋਟੇ ਹੁੰਦੇ ਸਕੂਲ 'ਚ ਮੈਨੂੰ ਬਹੁਤ ਜਜ਼ਬਾ ਹੁੰਦਾ ਸੀ ਪੰਜਾਬੀ ਲਈ ਕੁਝ ਕਰਨ ਦਾ. ਉਦੋਂ ਮੈਂ ਕਿਨੀਆਂ ਹੀ famous ਕਵਿਤਾਵਾਂ ਦੀ collection ਵੀ ਬਣਾਈ ਸੀ. ਸਮੇਂ ਦੇ ਨਾਲ ਮੈਂ ਆਪਣਾ ਆਪਣੀ ਬੋਲੀ ਲਈ ਓਹ ਫਰਜ਼-ਭਾਵ ਕਿਤੇ ਖੋ ਹੀ ਬੈਠੀ. ਮੈਂ ਹੁਣ ਪੜ੍ਹਦੀ ਵੀ ਸਿਰਫ ਅੰਗ੍ਰੇਜ਼ੀ ਹਾਂ ਤੇ ਲਿਖਦੀ ਵੀ. ਕਿਤੇ ਨਾ ਕਿਤੇ ਇਸ ਗੱਲ ਦੀ ਮੈਨੂੰ ਸ਼ਰਮਿੰਦਗੀ ਵੀ ਮਹਸੂਸ ਹੁੰਦੀ ਹੈ. ਅੱਜ ਪੰਜਾਬੀ ਦੀ ਬਹੁਤ ਮਾੜੀ ਹਾਲਤ ਹੈ, ਨਵੀਂ ਪੀੜੀ ਬਹੁਤ ਬੁਰੀ ਤਰਾਂ ਪੰਜਾਬੀ ਤੋਂ ਟੁੱਟ ਰਹੀ ਹੈ ਅਤੇ ਉਸ ਦੇ ਮਾਪਿਆਂ ਦੇ ਚਾਹੁਣ ਕਰਕੇ ਟੁੱਟ ਰਹੀ ਹੈ. ਮੈਨੂੰ ਇਹ ਗੱਲ ਚੰਗੀ ਨਹੀਂ ਲਗਦੀ ਪਰ ਮੈਂ ਜ਼ਿਆਦਾ ਕੁਝ ਕਹਿ ਨਹੀਂ ਪਾਉਂਦੀ ਕਿਉਂਕਿ ਮੈਨੂੰ ਲਗਦਾ ਨਹੀਂ ਕੇ ਜਿਸਨੇ ਆਪ ਕੁਝ ਨਾ ਕੀਤਾ ਹੋਵੇ, ਉਸ ਨੂੰ ਕਿਸੇ ਹੋਰ ਨੂੰ ਕੁਝ ਕਹਿਣ ਦਾ ਹੱਕ ਹੈ.

ਇਹ blogpost ਮੇਰੀ guilty conscience ਨੇ ਲਿਖੀ ਹੈ. ਸ਼ਾਇਦ ਅੱਜ ਤੋਂ ਬਾਅਦ ਮੈਂ ਪੰਜਾਬੀ 'ਚ ਹੋਰ ਵੀ posts ਲਿਖਾਂਗੀ.

Translation:

Title: Punjabi, my sweet tongue

Sharaf, I'm the poor tongue of those Punjabis
Who did not ever bother 'bout me.

This is just fantastic! I click on the icon of 'Google Labs' and lo! I discover this transliteration software which automatically converts Roman script into Gurmukhi!

When I was young, I used to feel quite emotional about my language and would dream dreams about doing something for it. I had even made a huge collection of famous Punjabi poems then. But with time, I lost that enthusiasm somewhere. Now, I read and write only in English. Somewhere inside, I do feel guilty about this but that is how it is. Today, the future of Punjabi doesn't look too bright. The new generation is getting disconnected from their mother tongue and that disconnect is being brought about by their own parents. I see this, do not like it- it pains me- but feel unable to say anything because what right does one, who has done nothing for her language herself, have to preach to others?

This blogpost has been written by my guilty conscience. Perhaps, I'll write more posts in Punjabi!

No comments: