ਮਰਜ਼ੀ ਦੇ ਮਾਲਕ ਇਹ
ਦਿਲ ਦੇ ਚਾਅ ਉੱਤੇ ਉਲਰਦੇ
ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ ਤੇ ਰੀਝਣ ਪਸੀਜਣ ਸਾਰੇ,
ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ
ਪਿਆਰ ਦਾ ਨਾਮ ਇਨ੍ਹਾਂ ਸਿੱਖਿਆ,
ਦਿਲ ਜਾਨ ਵਾਰਨ ਇਹ ਪਿਆਰ ਤੇ
ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ
ਰਾਂਝੇਟੜੇ ਦੇ ਨਿੱਕੇ ਵੱਡੇ ਭਰਾ ਸਾਰੇ,
ਬੇਲਿਆਂ ਤੇ ਰੁੱਖਾਂ ਵਿਚ ਕੂਕਾਂ ਮਾਰਦੇ
(ਪ੍ਰੋ. ਪੂਰਨ ਸਿੰਘ)
(ਜਵਾਨ ਪੰਜਾਬ ਦੇ, ਪ੍ਰੋ. ਪੂਰਨ ਸਿੰਘ)
ਬੀਜ ਬੀਜਣ ਇਹ ਹਲ ਚਲਾਣ,
ਘਾਲਾਂ ਘਾਲਣ ਪੂਰੀਆਂ
ਖਾਣ ਥੋੜ੍ਹਾ, ਪਹਿਨਣ ਮੋਟਾ ਸੋਟਾ
ਵੇਖਣ ਮੁੜ-ਮੁੜ ਵੱਲ ਬਦਲਾਂ
ਇਹ ਹਨ ਜੱਗ ਦੇ ਭੰਡਾਰੀ
ਰਾਜੇ ਹਥ ਅੱਡ ਅੱਡ ਮੰਗਦੇ ਇਥੋਂ ਰੋਟੀਆਂ
(ਪ੍ਰੋ. ਪੂਰਨ ਸਿੰਘ ਭਾਰਤੀ ਕਿਸਾਨਾਂ ਬਾਰੇ)
ਜੀਓਣ ਸਭ ਬੱਚੇ ਮਾਂਵਾਂ ਦੇ, ਹਰ ਮਾਂ ਆਖਦੀ. ਇਹ ਧੰਨ ਜਿਗਰਾ ਮਾਂ ਦਾ.
ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨ੍ਹੇਰ ਕੁੜੇ
ਕੁਝ ਅਜਬ ਇਲਮ ਦੀਆਂ ਜ਼ਿੱਦਾਂ ਨੇ
ਮੈਨੂੰ ਮਾਰਿਆ ਕਿਉਂ ਤੇ ਕਿੱਦਾਂ ਨੇ
ਮੈਂ ਨਿਸਚੇ ਬਾਝੋਂ ਭਟਕ ਰਿਹਾ
ਦੋਜ਼ਖ- ਜ਼ੰਨਤ ਵਿਚ ਲਟਕ ਰਿਹਾ
ਇਹ ਬੇਪਰਵਾਹ ਪੰਜਾਬ ਦੇ
ਮੌਤ ਨੂੰ ਮਖੌਲਾਂ ਕਰਨ
ਮਰਨ ਥੀਂ ਨਹੀਂ ਡਰਦੇ
ਪਿਆਰ ਨਾਲ ਇਹ ਕਰਨ ਗੁਲਾਮੀ
ਜਾਨ ਕੋਹ ਆਪਣੀ ਵਾਰ ਦਿੰਦੇ
ਪਰ ਟੈਂ ਨਾ ਮੰਨਣ ਕਿਸੇ ਦੀ
Saturday, February 20, 2010
Professor Puran Singh
at 12:09 AM
Labels: Collection
No comments:
Post a Comment