ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਇ
ਦੇਹੀ ਰੋਗ ਣ ਲਗਈ, ਪੱਲੈ ਸਭ ਕਿਛ ਪਾਇ
ਫਰੀਦਾ ਜੇ ਤੂ ਅਕਲ ਲਤੀਫ ਕਾਲੇ ਲਿਖ ਨ ਲੇਖ
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ
(ਅਕਲ ਲਤੀਫ = ਬਰੀਕ ਸਮਝ ਵਾਲਾ; ਕਾਲੇ ਲੇਖ= ਹੋਰਾਂ ਦੇ ਮੰਦੇ ਕਰਮਾਂ ਦਾ ਲੇਖਾ)
ਫਰੀਦਾ ਖਾਕ ਨਾ ਨਿੰਦੀਐ, ਖਾਕੁ ਜੇਡ ਨਾ ਕੋਇ
ਜੀਵਦਿਆ ਪੈਰਾ ਤਲੇ ਮੁਇਆ ਉਪਰਿ ਹੋਇ
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ
ਕਿਚਰੁ ਝਤਿ ਲਘਾਇਐ ਛਪਰਿ ਤੁਟੈ ਮੇਹੁ
(ਲਬੁ= ਲਾਲਚ; ਨੇਹੁ ਕਿਆ= ਕਾਹਦਾ ਪਿਆਰ, ਕਿਚਰੁ= ਕਦੋਂ ਤੱਕ, ਮੇਹੁ= ਮੀਂਹ; ਸੱਚਾ ਪਿਆਰ ਸਦਾ ਹੀ ਲਾਲਚ ਰਹਿਤ ਹੁੰਦਾ ਹੈ. ਲੋਭ ਵੱਸ ਕੀਤਾ ਪਿਆਰ ਬਹੁਤੀ ਦੇਰ ਤੱਕ ਕਾਇਮ ਨਹੀਂ ਰਹਿੰਦਾ; ਠੀਕ ਉਸੇ ਤਰ੍ਹਾਂ ਜਿਵੇਂ ਵਰ੍ਹਦੇ ਮੀਂਹ ਵਿਚ ਟੁੱਟੇ ਛੱਪਰ ਹੇਠ ਬਹੁਤੀ ਦੇਰ ਤੀਕ ਨਹੀਂ ਟਿਕਿਆ ਜਾ ਸਕਦਾ)
ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮਿ
ਆਪਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮਿ
ਫਰੀਦਾ ਮੈਂ ਜਾਣਿਆ ਦੁਖ ਮੁਝ ਕੂ
ਦੁਖ ਸਬਾਇਐ ਜਗ
ਊਚੈ ਚੜ੍ਹ ਕੇ ਦੇਖਿਆ
ਤਾਂ ਘਰ ਘਰ ਏਹਾ ਅੱਗ
ਰੁਖੀ ਸੁਖੀ ਖਾਇ ਕੈ, ਠੰਢਾ ਪਾਣੀ ਪੀਓ
ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ
ਬਿਰਹਾ ਬਿਰਹਾ ਆਖੀਏ, ਬਿਰਹਾ ਤੂ ਸੁਲਤਾਨ
ਫਰੀਦਾ ਜਿਤ ਤਨ ਬਿਰਹੁ ਨਾ ਉਪਜੈ, ਸੋ ਤਨ ਜਾਣ ਮਸਾਨ
ਫਰੀਦਾ ਬਾਰ ਪਰਾਏ ਬੈਸਣਾ ਸਾਂਈ ਮੁਝੈ ਨਾ ਦੇਹਿ
ਜੇ ਤੂੰ ਏਵੈ ਰਖਸੀ ਜੀਓ ਸਰੀਰਹੁ ਲੇਹਿ
ਫਰੀਦਾ ਕੰਨ੍ਹ ਮੁਸੱਲਾ ਸੂਫ਼ੁ ਗਲਿ, ਦਿਲ ਕਾਤੀ ਗੁੜ ਵਾਤਿ
ਬਾਹਰਿ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤਿ
( ਕੰਨ੍ਹ = ਮੋਢਾ, ਮੁਸੱਲਾ= ਨਿੱਕੀ ਚਟਾਈ ਜਿਸ ਤੇ ਬੈਠ ਕੇ ਨਮਾਜ਼ ਪੜ੍ਹੀ ਜਾਂਦੀ ਹੈ, ਗੁੜ ਵਾਤਿ= ਮਿੱਠੇ ਬੋਲ)
ਫਰੀਦਾ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ
ਗੁਨਹੀਂ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ
ਫਰੀਦਾ ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ
ਕੇਲ ਕਰੇਂਦੇ ਹੰਝ ਨੇ ਅਚਿੰਤੇ ਬਾਜ ਪਾਏ
ਬਾਜ ਪਏ ਤਿਸ ਰਬ ਦੇ ਕੇਲਾਂ ਵਿਸਰੀਆਂ
ਜੋ ਮਨ ਚਿਤ ਨਾ ਚੇਤੇ ਸਨਿ ਸੇ ਗਾਲੀ ਰਬ ਕੀਆਂ
(ਹੰਝ= ਹੰਸ, ਕੰਨੈ = ਕੰਢੇ, ਕੇਲ= ਖੇਡ, ਅਚਿੰਤੇ= ਅਚਾਨਕ)
Saturday, February 20, 2010
Baba Fareed de slok
at 12:04 AM
Labels: Collection
No comments:
Post a Comment